Gurdwara Bara Sikh Sangat

Back to video list

Video »ਗੁਰਦੁਆਰਾ ਬੜਾ ਸਿੱਖ ਸੰਗਤ ਦੇ ਬਾਹਰੀ ਦਿੱਖ ਨੂੰ ਖਾਲਸਾਈ ਰੂਪ ਦਿੱਤਾ ਜਾਵੇਗਾ -ਬਾਬਾ ਕਸ਼ਮੀਰ ਸਿੰਘ


ਗੁਰਦੁਆਰਾ ਬੜਾ ਸਿੱਖ ਸੰਗਤ ਦੇ ਬਾਹਰੀ ਦਿੱਖ ਨੂੰ ਖਾਲਸਾਈ ਰੂਪ ਦਿੱਤਾ ਜਾਵੇਗਾ -ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਅੰਮ੍ਰਿਤਸਰ ੨੫ ਅਪ੍ਰੈਲ ( ) - ਕਲਕੱਤਾ ਦੀ ਸਿੱਖ ਸੰਗਤ ਵੱਲੋਂ ਪਹਿਲੇ ਤੇ ਨੌਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਬੜਾ ਸਿੰਘ ਸੰਗਤ ਕਲਕੱਤਾ ਦੀ ਇਮਾਰਤ ਦੀ ਰੈਨੋਵੇਸ਼ਨ ਤੇ ਇਸਦੇ ਬਾਹਰੀ ਦਿੱਖ ਨੂੰ ਖਾਲਸਾਈ ਰੂਪ ਪ੍ਰਦਾਨ ਕਰਨ ਦੀ ਕਾਰ ਸੇਵਾ ਦੀ ਆਰੰਭਤਾ ਅੱਜ ਅਰਦਾਸ ਉਪਰੰਤ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵੱਲੋਂ ਕੀਤੀ ਗਈ।

ਸੇਵਾ ਕਾਰਜਾਂ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਬਾਬਾ ਕਸ਼ਮੀਰ ਸਿੰਘ ਜੀ ਨੇ ਕਿਹਾ ਕਿ ਸਮੇਂ ਦੀ ਲੋੜ ਤੇ ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਸਮੁੱਚੇ ਗੁਰਦੁਆਰਾ ਸਾਹਿਬ ਦੀ ਰੈਨੋਵੇਸ਼ਨ ਤੋਂ ਇਲਾਵਾ ਲੰਗਰ ਤੇ ਦੀਵਾਨ ਹਾਲ ਦਾ ਵਿਸਥਾਰ ਅਤੇ ਗੁਰਦੁਆਰਾ ਸਾਹਿਬ ਦੀ ਬਾਹਰੀ ਦਿੱਖ ਨੂੰ ਖਾਲਸਾਈ ਦਿੱਖ ਪ੍ਰਦਾਨ ਕੀਤੀ ਜਾਵੇਗੀ, ਯਾਤਰੂਆਂ ਤੇ ਸਟਾਫ ਦੀ ਰਿਹਾਇਸ਼ ਨੂੰ ਵੀ ਆਧੁਨਿਕ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਤੇ ਸੰਗਤਾਂ ਦੇ ਸਹਿਯੋਗ ਨਾਲ ਇਹ ਕਾਰਜ ਨੀਯਤ ਸਮੇਂ ਵਿਚ ਸੰਪੂਰਨ ਹੋ ਜਾਣਗੇ।

ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਕਮਿਕਰ ਸਿੰਘ ਤੇ ਮੀਤ ਪ੍ਰਧਾਨ ਸ. ਤੇਜਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੀ ੯ ਮੰਜ਼ਿਲਾ ਇਮਾਰਤ ਦੀ ਮੁਕੰਮਲ ਮੁਰੰਮਤ ਤੋਂ ਇਲਾਵਾ ਇਸ ਦੀ ਬਾਹਰੀ ਦਿੱਖ ਨੂੰ ਖਾਲਸਾਈ ਰੂਪ ਪ੍ਰਦਾਨ ਕੀਤਾ ਜਾਵੇਗਾ। ਇਸ ਲਈ ਇਸ ਸੇਵਾ ਦਾ ਕਾਰਜ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਸੌਂਪਿਆ ਸੀ ਜਿਸਦਾ ਅੱਜ ਅਰਦਾਸ ਉਪਰੰਤ ਸ਼ੁੱਭ ਆਰੰਭ ਕੀਤਾ ਗਿਆ ਹੈ।

ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਕੁਮਿਕਰ ਸਿੰਘ, ਮੀਤ ਪ੍ਰਧਾਨ ਸ. ਤਜਿੰਦਰ ਸਿੰਘ ਵਾਲੀਆ, ਜਨਰਲ ਸਕੱਤਰ ਸ. ਨਛੱਤਰ ਸਿੰਘ ਘੁੰਗਰਾਨਾ, ਸ. ਸੁਰਜੀਤ ਸਿੰਘ ਬੱਤਰਾ, ਸ. ਤਰਨਬੀਰ ਸਿੰਘ ਮੋਖਾ, ਸ. ਮਨਜੀਤ ਸਿੰਘ, ਸ. ਮੁਖਵਿੰਦਰ ਸਿੰਘ, ਸ. ਰਣਜੋਧ ਸਿੰਘ, ਸ. ਬਲਜੀਤ ਸਿੰਘ, ਸ. ਚੇਤਨ ਸਿੰਘ, ਸ. ਅਮਰਦੀਪ ਸਿੰਘ ਰਾਣਾ ਪ੍ਰਧਾਨ ਗੁਰਦੁਆਰਾ ਦਾਨ ਕੁਨੀ, ਸ. ਪ੍ਰਿਤਪਾਲ ਸਿੰਘ ਮੈਂਬਰ ਪਟਨਾ ਸਾਹਿਬ ਕਮੇਟੀ, ਸ. ਜਸਵੰਤ ਸਿੰਘ, ਸ. ਭੁਪਿੰਦਰ ਸਿੰਘ, ਸ. ਪੁਸ਼ਪਿੰਦਰ ਸਿੰਘ, ਸ. ਪਿਆਰਾ ਸਿੰਘ ਕੈਨੇਡਾ, ਸ. ਭੁਪਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਬਿਹਾਲਾ ਸਿੱਖ ਸੰਗਤ, ਸ. ਹਰਵਿੰਦਰ ਸਿੰਘ ਅਤੇ ਸ. ਇੰਦਰਜੀਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਅਤੇ ਇਸਤਰੀ ਸਤਿਸੰਗ ਬੜਾ ਬਜ਼ਾਰ ਦੀਆਂ ਬੀਬੀਆਂ ਮੌਜੂਦ ਸਨ।

ਕੈਪਸ਼ਨ- ਗੁਰਦੁਆਰਾ ਬੜਾ ਸਿੱਖ ਸੰਗਤ ਕਲਕੱਤਾ ਨੂੰ ਨਵਿਆਉਣ ਅਤੇ ਬਾਹਰੀ ਦਿੱਖ ਨੂੰ ਖਾਲਸਾਈ ਰੂਪ ਦੇਣ ਦੀ ਸੇਵਾ ਦੀ ਆਰੰਭਤਾ ਸਮੇਂ ਸੰਗਤਾਂ ਨਾਲ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ।


Zoom View